Shabad
ਪਉੜੀ ੯
ਅਛਲੁ ਅਛੇਦੁ ਅਭੇਦੁ ਹੈ ਭਗਤਿ ਵਛਲ ਹੋਇ ਅਛਲ ਛਲਾਇਆ ।
ਮਹਿਮਾ ਮਿਤਿ ਮਿਰਜਾਦ ਲੰਘਿ ਪਰਮਿਤਿ ਪਾਰਾਵਾਰੁ ਨ ਪਾਇਆ ।
ਰਹਰਾਸੀ ਰਹਰਾਸਿ ਹੈ ਪੈਰੀ ਪੈ ਜਗੁ ਪੈਰੀ ਪਾਇਆ ।
ਗੁਰਮੁਖਿ ਸੁਖ ਫਲੁ ਅਮਰ ਪਦੁ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲ ਲਾਇਆ ।
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਉਪਾਇ ਸਮਾਇਆ ।
ਵਰਤਮਾਨ ਵੀਹਿ ਵਿਸਵੇ ਹੋਇ ਇਕੀਹ ਸਹਜਿ ਘਰਿ ਆਇਆ ।
ਸਚਾ ਅਮਰੁ ਅਮਰਿ ਵਰਤਾਇਆ ।੯।
No sur or taal has been added for this shabad yet. Contributions come in through the class form.