← Back to search

Ang 24 Vaaran Bhai Gurdas Ji Vaar 24 Bhai Gurdas Ji ID: QDN

1

16 beats

Dha
Dhin
Dhin
Dha
Dha
Dhin
Dhin
Dha
Dha
Tin
Tin
Na
Na
Dhin
Dhin
Dha

Shabad

ਪਉੜੀ ੧੫

ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ ।

ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ ।

ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ ।

ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ ।

ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ ।

ਮਿਲਿਆ ਮੂਲਿ ਨ ਵਿਛੁੜੈ ਰਤਨ ਪਦਾਰਥ ਹਾਰੁ ਪਰੋਤਾ ।

ਮੈਲਾ ਕਦੇ ਨ ਹੋਵਈ ਗੁਰ ਸਰਵਰਿ ਨਿਰਮਲ ਜਲ ਧੋਤਾ ।

ਬਾਬਣੈ ਕੁਲਿ ਕਵਲੁ ਅਛੋਤਾ ।੧੫।

No sur or taal has been added for this shabad yet. Contributions come in through the class form.