← Back to search

Ang 1172 Guru Granth Sahib Ji Raag Basant Guru Amardas Ji ID: K25

1

16 beats

Dha
Dhin
Dhin
Dha
Dha
Dhin
Dhin
Dha
Dha
Tin
Tin
Na
Na
Dhin
Dhin
Dha

Shabad

ਬਸੰਤੁ ਮਹਲਾ ੩ ॥

ਹਰਿ ਸੇਵੇ ਸੋ ਹਰਿ ਕਾ ਲੋਗੁ ॥

ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥

ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥

ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥

ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥

ਸਾਚੁ ਸਮੑਾਲਹਿ ਸਾਚਿ ਸਮਾਹਿ ॥੧॥ ਰਹਾਉ ॥

ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥

ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ ॥

ਹਰਿ ਆਪੇ ਜਨ ਲੀਏ ਲਾਇ ॥

ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥੨॥

ਨਦਰਿ ਕਰੇ ਚੂਕੈ ਅਭਿਮਾਨੁ ॥

ਸਾਚੀ ਦਰਗਹ ਪਾਵੈ ਮਾਨੁ ॥

ਹਰਿ ਜੀਉ ਵੇਖੈ ਸਦ ਹਜੂਰਿ ॥

ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥

ਜੀਅ ਜੰਤ ਕੀ ਕਰੇ ਪ੍ਰਤਿਪਾਲ ॥

ਗੁਰ ਪਰਸਾਦੀ ਸਦ ਸਮੑਾਲ ॥

ਦਰਿ ਸਾਚੈ ਪਤਿ ਸਿਉ ਘਰਿ ਜਾਇ ॥

ਨਾਨਕ ਨਾਮਿ ਵਡਾਈ ਪਾਇ ॥੪॥੩॥

No sur or taal has been added for this shabad yet. Contributions come in through the class form.

About this Raag — Raag Basant
▶ Watch on YouTube
Time
Spring season (seasonal - not time-bound)
Mood
The joy of spring; renewal, celebration and hope.
Notes
Data does not distinguish a separate Basant Hindol; this is the plain Basant playlist.