Shabad
ਪਉੜੀ ੨੨
ਹੰਸਹੁ ਹੰਸ ਗਿਆਨੁ ਕਰਿ ਦੁਧੈ ਵਿਚਹੁ ਕਢੈ ਪਾਣੀ ।
ਕਛਹੁ ਕਛੁ ਧਿਆਨਿ ਧਰਿ ਲਹਰਿ ਨ ਵਿਆਪੈ ਘੁੰਮਣਵਾਣੀ ।
ਕੂੰਜਹੁ ਕੂੰਜੁ ਵਖਾਣੀਐ ਸਿਮਰਣੁ ਕਰਿ ਉਡੈ ਅਸਮਾਣੀ ।
ਗੁਰ ਪਰਚੈ ਗੁਰ ਜਾਣੀਐ ਗਿਆਨਿ ਧਿਆਨਿ ਸਿਮਰਣਿ ਗੁਰਬਾਣੀ ।
ਗੁਰ ਸਿਖ ਲੈ ਗੁਰਸਿਖ ਹੋਇ ਸਾਧਸੰਗਤਿ ਜਗ ਅੰਦਰਿ ਜਾਣੀ ।
ਪੈਰੀ ਪੈ ਪਾ ਖਾਕ ਹੋਇ ਗਰਬੁ ਨਿਵਾਰਿ ਗਰੀਬੀ ਆਣੀ ।
ਪੀ ਚਰਣੋਦਕੁ ਅੰਮ੍ਰਿਤ ਵਾਣੀ ।੨੨।
No sur or taal has been added for this shabad yet. Contributions come in through the class form.