← Back to search

Ang 3 Vaaran Bhai Gurdas Ji Vaar 3 Bhai Gurdas Ji ID: BNQ

1

16 beats

Dha
Dhin
Dhin
Dha
Dha
Dhin
Dhin
Dha
Dha
Tin
Tin
Na
Na
Dhin
Dhin
Dha

Shabad

ਗੁਰਮੁਖਿ ਸਬਦ ਸਮਾਲ ਸੁਰਤਿ ਸਮਾਲੀਐ ।

ਗੁਰਮੁਖਿ ਨਦਰਿ ਨਿਹਾਲ ਨੇਹ ਨਿਹਾਲੀਐ ।

ਗੁਰਮੁਖਿ ਸੇਵਾ ਘਾਲਿ ਵਿਰਲੇ ਘਾਲੀਐ ।

ਗੁਰਮੁਖਿ ਦੀਨ ਦਇਆਲ ਹੇਤੁ ਹਿਲਾਈਐ ।

ਗੁਰਮੁਖਿ ਨਿਬਹੇ ਨਾਲਿ ਗੁਰ ਸਿਖ ਪਾਲੀਐ ।

ਰਤਨ ਪਦਾਰਥ ਲਾਲ ਗੁਰਮੁਖਿ ਭਾਲੀਐ ।

ਗੁਰਮੁਖਿ ਅਕਲ ਅਕਾਲ ਭਗਤਿ ਸੁਖਾਲੀਐ ।

ਗੁਰਮੁਖਿ ਹੰਸਾ ਢਾਲਿ ਰਸਕ ਰਸਾਲੀਐ ।੧੪।

No sur or taal has been added for this shabad yet. Contributions come in through the class form.