Shabad
ਗੁਰਮੁਖਿ ਸਚਾ ਖੇਲੁ ਗੁਰ ਉਪਦੇਸਿਆ ।
ਸਾਧਸੰਗਤਿ ਦਾ ਮੇਲੁ ਸਬਦਿ ਅਵੇਸਿਆ ।
ਫੁਲੀ ਤਿਲੀ ਫੁਲੇਲੁ ਸੰਗਿ ਸਲੇਸਿਆ ।
ਗੁਰ ਸਿਖ ਨਕ ਨਕੇਲ ਮਿਟੈ ਅੰਦੇਸਿਆ ।
ਨਾਵਣ ਅੰਮ੍ਰਿਤ ਵੇਲ ਵਸਣ ਸੁਦੇਸਿਆ ।
ਗੁਰ ਜਪਿ ਰਿਦੈ ਸੁਹੇਲੁ ਗੁਰ ਪਰਵੇਸਿਆ ।
ਭਾਉ ਭਗਤਿ ਭਉ ਭੇਲੁ ਸਾਧ ਸਰੇਸਿਆ ।
ਨਿਤ ਨਿਤ ਨਵਲ ਨਵੇਲ ਗੁਰਮੁਖਿ ਭੇਸਿਆ ।
ਖੈਰ ਦਲਾਲੁ ਦਲੇਲ ਸੇਵ ਸਹੇਸਿਆ ।੯।
No sur or taal has been added for this shabad yet. Contributions come in through the class form.