← Back to search

Ang 3 Vaaran Bhai Gurdas Ji Vaar 3 Bhai Gurdas Ji ID: 5PV

1

16 beats

Dha
Dhin
Dhin
Dha
Dha
Dhin
Dhin
Dha
Dha
Tin
Tin
Na
Na
Dhin
Dhin
Dha

Shabad

ੴ ਸਤਿਗੁਰ ਪ੍ਰਸਾਦਿ ॥

ਵਾਰ ੩ ।

ਆਦਿ ਪੁਰਖ ਆਦੇਸੁ ਆਦਿ ਵਖਾਣਿਆ ।

ਸੋ ਸਤਿਗੁਰੁ ਸਚਾ ਵੇਸੁ ਸਬਦਿ ਸਿਞਾਣਿਆ ।

ਸਬਦਿ ਸੁਰਤਿ ਉਪਦੇਸੁ ਸਚਿ ਸਮਾਣਿਆ ।

ਸਾਧਸੰਗਤਿ ਸਚੁ ਦੇਸੁ ਘਰੁ ਪਰਵਾਣਿਆ ।

ਪ੍ਰੇਮ ਭਗਤਿ ਆਵੇਸ ਸਹਜਿ ਸੁਖਾਣਿਆ ।

ਭਗਤਿ ਵਛਲੁ ਪਰਵੇਸੁ ਮਾਣੁ ਨਿਮਾਣਿਆ ।

ਬ੍ਰਹਮਾ ਬਿਸਨੁ ਮਹੇਸੁ ਅੰਤੁ ਨ ਜਾਣਿਆ ।

ਸਿਮਰਿ ਸਹਿਸ ਫਣ ਸੇਸੁ ਤਿਲੁ ਨ ਪਛਾਣਿਆ ।

ਗੁਰਮੁਖਿ ਦਰ ਦਰਵੇਸੁ ਸਚੁ ਸੁਹਾਣਿਆ ।੧।

No sur or taal has been added for this shabad yet. Contributions come in through the class form.