Shabad
ਚਾਰ ਵਰਨ ਸਤਿਸੰਗੁ ਗੁਰਮੁਖਿ ਮੇਲਿਆ ।
ਜਾਣ ਤੰਬੋਲਹੁ ਰੰਗੁ ਗੁਰਮੁਖਿ ਚੇਲਿਆ ।
ਪੰਜੇ ਸਬਦ ਅਭੰਗ ਅਨਹਦ ਕੇਲਿਆ ।
ਸਤਿਗੁਰ ਸਬਦਿ ਤਰੰਗ ਸਦਾ ਸੁਹੇਲਿਆ ।
ਸਬਦ ਸੁਰਤਿ ਪਰਸੰਗ ਗਿਆਨ ਸੰਗ ਮੇਲਿਆ ।
ਰਾਗ ਨਾਦ ਸਰਬੰਗ ਅਹਿਨਿਸਿ ਭੇਲਿਆ ।
ਸਬਦ ਅਨਾਹਦੁ ਰੰਗ ਸੁਝ ਇਕੇਲਿਆ ।
ਗੁਰਮੁਖਿ ਪੰਥੁ ਨਿਪੰਗੁ ਬਾਰਹ ਖੇਲਿਆ ।੧੬।
No sur or taal has been added for this shabad yet. Contributions come in through the class form.