Shabad
ਪਉੜੀ ੧੫
ਸਿਰ ਤਲਵਾਇਆ ਬਿਰਖੁ ਹੈ ਹੋਇ ਸਹਸ ਫਲ ਸੁਫਲ ਫਲੰਦਾ ।
ਨਿਰਮਲੁ ਨੀਰੁ ਵਖਾਣੀਐ ਸਿਰੁ ਨੀਵਾਂ ਨੀਵਾਣਿ ਚਲੰਦਾ ।
ਸਿਰੁ ਉਚਾ ਨੀਵੇਂ ਚਰਣ ਗੁਰਮੁਖਿ ਪੈਰੀ ਸੀਸੁ ਪਵੰਦਾ ।
ਸਭ ਦੂ ਨੀਵੀ ਧਰਤਿ ਹੋਇ ਅਨੁ ਧਨੁ ਸਭੁ ਸੈ ਸਾਰੁ ਸਹੰਦਾ ।
ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ ।
ਚਰਣ ਧੂੜਿ ਪਰਧਾਨ ਕਰਿ ਸੰਤ ਵੇਦ ਜਸੁ ਗਾਵਿ ਸੁਣੰਦਾ ।
ਵਡਭਾਗੀ ਪਾ ਖਾਕ ਲਹੰਦਾ ।੧੫।
No sur or taal has been added for this shabad yet. Contributions come in through the class form.